13 ਵਿੱਚੋਂ ਪੜ੍ਹਾਅ 1
ਕੁਆਲਿਟੀ ਚਾਬੀ ਵਾਲਾ ਤਾਲਾ
ਅਜਿਹਾ ਤਾਲਾ ਜੋ ਮਜ਼ਬੂਤ ਹੈ, ਚੰਗੀ ਤਰ੍ਹਾਂ ਬਣਾਇਆ ਗਿਆ ਹੈ ਅਤੇ ਸਮੇਂ ਅਤੇ ਤਾਕਤ ਦੀ ਮਾਰ ਸਹਿ ਸਕੇਗਾ। ਚੰਗੀ ਕੁਆਲਿਟੀ ਦਾ ਤਾਲਾ ਆਮ ਤੌਰ 'ਤੇ ਦੋਵਾਂ ਪਾਸਿਆਂ ਤੋਂ ਇੱਕੋਂ ਚਾਬੀ ਨਾਲ ਖੋਲ੍ਹਿਆ ਜਾਂ ਬੰਦ ਕੀਤਾ ਜਾਵੇਗਾ। ਉਹ ਤਾਲੇ ਲੱਭੋ ਜੋ ਆਸਟ੍ਰੇਲੀਆਈ ਤਾਲਿਆਂ ਦੇ ਮਿਆਰਾਂ ਨੂੰ ਪੂਰਾ ਕਰਦੇ ਹਨ।
ਤਿੰਨ-ਪੁਆਇੰਟ ਵਾਲਾ ਤਾਲਾ
ਤਿੰਨ-ਪੁਆਇੰਟ (ਜਾਂ ਟ੍ਰਿਪਲ) ਲਾਕ ਵਿੱਚ ਇੱਕ ਕੇਂਦਰੀ ਲਾਕ ਹੁੰਦਾ ਹੈ, ਨਾਲ ਹੀ ਇੱਕ ਅੰਦਰੂਨੀ ਡੰਡਾ ਜੋ ਦੋ ਵਾਧੂ ਤਾਲਿਆਂ ਨਾਲ ਜੁੜਦਾ ਹੈ, ਇੱਕ ਮੁੱਖ ਤਾਲੇ ਦੇ ਉੱਪਰ ਅਤੇ ਇੱਕ ਇਸਦੇ ਹੇਠਾਂ। ਇਹ ਇੱਕ ਸਿੰਗਲ ਲਾਕ ਨਾਲੋਂ ਕਾਫ਼ੀ ਜ਼ਿਆਦਾ ਸੁਰੱਖਿਅਤ ਹੁੰਦਾ ਹੈ ਕਿਉਂਕਿ ਇਹ ਦਰਵਾਜ਼ੇ ਦੇ ਜੈੰਬ 'ਤੇ ਤਿੰਨ ਪੁਆਇੰਟ 'ਤੇ ਲਾਕ ਹੁੰਦਾ ਹੈ।
ਡੈੱਡਬੋਲਟ
ਡੈੱਡਬੋਲਟਸ ਦੀ ਕੋਈ ਸਪਰਿੰਗ ਐਕਟੀਵੇਸ਼ਨ ਨਹੀਂ ਹੁੰਦੀ ਹੈ ਅਤੇ ਇਹ ਸਪਰਿੰਗ ਲੈਚਾਂ ਨਾਲੋਂ ਸੰਘਣੇ ਅਤੇ ਭਾਰੀ ਹੁੰਦੇ ਹਨ। ਲਾਕਿੰਗ ਬੋਲਟ ਆਮ ਤੌਰ 'ਤੇ ਸਟੀਲ ਜਾਂ ਪਿੱਤਲ ਦਾ ਬਣਿਆ ਹੁੰਦਾ ਹੈ, ਇਹ ਗੋਲ ਜਾਂ ਅੰਤ 'ਤੇ ਕੋਣ ਵਾਲਾ ਨਹੀਂ ਹੁੰਦਾ ਹੈ ਅਤੇ ਦਰਵਾਜ਼ੇ ਦੇ ਫਰੇਮ ਵਿੱਚ ਲਗਭਗ 25mm ਅੰਦਰ ਹੁੰਦਾ ਹੈ। ਇਸਨੂੰ ਜਾਂ ਤਾਂ ਅੰਦਰੋਂ ਇੱਕ ਚਾਬੀ ਨਾਲ ਜਾਂ ਇੱਕ ਮੋੜਣ ਵਾਲੀ ਵਿਧੀ ਨਾਲ ਬੰਦ ਕੀਤਾ ਜਾ ਸਕਦਾ ਹੈ।
ਇਲੈਕਟ੍ਰਾਨਿਕ, ਸਮਾਰਟ ਜਾਂ ਚਾਬੀ ਰਹਿਤ ਜਿੰਦਰੇਇਲੈਕਟ੍ਰਾਨਿਕ ਜਿੰਦਰਾ ਜੋ ਆਮ ਤੌਰ 'ਤੇ ਵਰਤੀ ਜਾਂਦੀ ਚਾਬੀ ਦੀ ਵਰਤੋਂ ਨਹੀਂ ਕਰਦਾ ਹੈ। ਤੁਸੀਂ ਦਰਵਾਜ਼ੇ 'ਤੇ ਜਾਂ ਇਸਦੇ ਨੇੜੇ ਲੱਗੇ ਕੀਪੈਡ ਰਾਹੀਂ ਪਹੁੰਚ ਪ੍ਰਾਪਤ ਕਰਦੇ ਹੋ, ਜਿਸ ਲਈ ਇੱਕ ਨੰਬਰ ਕੋਡ ਭਰਨ ਜਾਂ; ਫਿੰਗਰਪ੍ਰਿੰਟ ਸਕੈਨ ਕਰਨ ਦੀ ਲੋੜ ਹੁੰਦੀ ਹੈ; ਜਾਂ ਫਿਰ ਬਾਹਰੋਂ ਇੱਕ ਸਮਾਰਟਫੋਨ ਜਾਂ ਇਲੈਕਟ੍ਰਾਨਿਕ ਕੰਟ੍ਰੋਲ ਦੁਆਰਾ ਅਜਿਹਾ ਕਰਨਾ ਹੁੰਦਾ ਹੈ (ਤੁਸੀਂ ਇਹ ਵੀ ਨਿਗਰਾਨੀ ਕਰ ਸਕਦੇ ਹੋ ਕਿ ਕੌਣ ਆਉਂਦਾ-ਜਾਂਦਾ ਹੈ)।
ਇੱਕ ਪਾਸੇ ਦਿਖਾਈ ਦੇਣ ਵਾਲੀ ਜਾਲੀਸਕਰੀਨ ਦਰਵਾਜ਼ਿਆਂ ਲਈ ਜਾਲੀ ਜੋ ਨਜ਼ਰ ਨੂੰ ਇੱਕ ਪਾਸੇ ਦਿਖਾਈ ਦੇਣ ਲਈ ਸੀਮਤ ਕਰਦੀ ਹੈ ਤਾਂ ਜੋ ਬਾਹਰੋਂ ਦੇਖ ਰਹੇ ਲੋਕ ਅੰਦਰ ਨਾ ਦੇਖ ਸਕਣ।
ਮੋਸ਼ਨ ਸੈਂਸਰਅਜਿਹਾ ਯੰਤਰ ਜੋ ਕਿਸੇ ਸਥਾਨ ਵਿੱਚ ਹੋ ਹੱਲ-ਚੱਲ ਦਾ ਪਤਾ ਲਗਾਉਂਦਾ ਹੈ, ਜਿੱਥੇ ਉਹਨਾਂ (ਉਦਾਹਰਨ ਲਈ, ਇੱਕ ਘੁਸਪੈਠੀਏ) ਨੂੰ ਨਹੀਂ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਕੰਟਰੋਲ ਪੈਨਲ ਨੂੰ ਇੱਕ ਚੇਤਾਵਨੀ ਭੇਜਦਾ ਹੈ, ਜੋ ਤੁਹਾਡੇ ਨਿਗਰਾਨੀ ਕੇਂਦਰ ਨੂੰ ਸੁਚੇਤ ਕਰਦਾ ਹੈ।
ਨਿਗਰਾਨੀ ਕੀਤਾ ਜਾਣ ਵਾਲਾ ਅਲਾਰਮ ਸਿਸਟਮਮਾਨੀਟਰਡ ਸਿਸਟਮ ਅਲਾਰਮ ਕਾਲ ਸੈਂਟਰ ਨੂੰ ਚੇਤਾਵਨੀ ਦੇਵੇਗਾ ਜੇਕਰ ਅਲਾਰਮ ਚਾਲੂ ਹੋ ਜਾਂਦਾ ਹੈ ਅਤੇ ਇਹ ਕਾਲ ਸੈਂਟਰ ਪੁਲਿਸ ਨਾਲ ਸੰਪਰਕ ਕਰੇਗਾ।
ਬਿਨ੍ਹਾਂ ਨਿਗਰਾਨੀ ਕੀਤੇ ਜਾਣ ਵਾਲਾ ਅਲਾਰਮ ਸਿਸਟਮਜਦੋਂ ਅਲਾਰਮ ਵੱਜਦਾ ਹੈ ਤਾਂ ਇਹ ਸਿਸਟਮ ਘਰ ਦੇ ਅੰਦਰ ਅਤੇ ਬਾਹਰ ਉੱਚੀ ਆਵਾਜ਼ ਵਾਲਾ ਸਾਇਰਨ ਵਜਾਉਂਦਾ ਹੈ। ਜੇ ਤੁਸੀਂ ਘਰ ਨਹੀਂ ਹੋ ਤਾਂ ਇਹ ਸਿਸਟਮ ਪੁਲਿਸ ਨੂੰ ਕਾਲ ਕਰਨ ਲਈ ਤੁਹਾਡੇ ਨੇੜਲੇ ਗੁਆਂਢੀਆਂ 'ਤੇ ਨਿਰਭਰ ਕਰਦਾ ਹੈ।
ਖਿੜਕੀਆਂ ਜਾਂ ਦਰਵਾਜ਼ਿਆਂ ਦੇ ਸੈਂਸਰਜਦੋਂ ਕੋਈ ਤਾਲੇ 'ਤੇ ਹੱਥ ਲਾਉਂਦਾ ਹੈ ਜਾਂ ਖੁੱਲ੍ਹੀ ਖਿੜਕੀ ਜਾਂ ਦਰਵਾਜ਼ੇ ਤੋਂ ਚੜ੍ਹਦਾ ਜਾਂ ਅੰਦਰ ਆਉਂਦਾ ਹੈ ਤਾਂ ਦਰਵਾਜ਼ੇ ਅਤੇ ਖਿੜਕੀ ਦੇ ਸੈਂਸਰ ਅਲਾਰਮ ਵਜਾਉਣਗੇ (ਸਾਇਰਨ ਛੱਡਦਾ, ਤੁਹਾਡੇ ਹੋਮ ਸਿਕਊਰਿਟੀ ਸਿਸਟਮ ਨੂੰ ਚਾਲੂ ਕਰਦਾ ਜਾਂ ਤੁਹਾਡੇ ਫ਼ੋਨ 'ਤੇ ਤੁਹਾਨੂੰ ਇੱਕ ਚੇਤਾਵਨੀ ਭੇਜਦਾ ਹੈ)।