ਸੁਰੱਖਿਅਤ ਮਹਿਸੂਸ ਕਰਨਾ ਇੱਥੋਂ ਸ਼ੁਰੂ ਹੁੰਦਾ ਹੈ

ਸਿੱਖੋ ਕਿ ਆਪਣੇ ਘਰ ਵਿੱਚ ਕਿਵੇਂ ਸੁਰੱਖਿਅਤ ਮਹਿਸੂਸ ਕਰਨਾ ਅਤੇ ਰਹਿਣਾ ਹੈ।

ਸਾਡੀ ਮਦਦਗਾਰ ਪ੍ਰਸ਼ਨਾਵਲੀ ਨਾਲ ਜਾਣੋ ਕਿ ਤੁਹਾਡੇ ਘਰ ਵਿੱਚ ਚੋਰੀ ਹੋਣ ਦਾ ਖ਼ਤਰਾ ਕਿੱਥੇ ਹੋ ਸਕਦਾ ਹੈ ਅਤੇ ਤੁਹਾਡੇ ਘਰ ਦੇ ਅਨੁਕੂਲ ਸੁਰੱਖਿਆ ਸੁਝਾਵਾਂ ਵਾਲੀ ਇੱਕ ਰਿਪੋਰਟ ਪ੍ਰਾਪਤ ਕਰੋ।

  • ਇਸ ਵਿੱਚ ਸਿਰਫ਼ 5 ਮਿੰਟ ਲੱਗਦੇ ਹਨ
  • ਇਹ ਕੌਫੀ ਆਰਡਰ ਕਰਨ ਨਾਲੋਂ ਵੀ ਤੇਜ਼ ਹੈ
  • ਘਰ ਦੀ ਸੁਰੱਖਿਆ ਬਾਰੇ ਪੂਰੀ ਰਿਪੋਰਟ
  • ਤੁਹਾਡੇ ਘਰ ਲਈ ਢੁੱਕਵੇਂ ਸੁਝਾਅ
  • ਸਧਾਰਨ ਅਤੇ ਕਰਨ ਯੋਗ ਕਦਮ

ਸਾਡੀ ਪਹਿਲ

ਅਸੀਂ ਨੇਬਰਹੁੱਡ ਵਾਚ ਵਿਕਟੋਰੀਆ ਵਿਖੇ, ਜਿੱਥੇ ਵੀ ਤੁਸੀਂ ਰਹਿੰਦੇ ਹੋ, ਕੰਮ ਕਰਦੇ ਹੋ, ਪੜ੍ਹਦੇ ਹੋ ਜਾਂ ਖੇਡਦੇ ਹੋ, ਸੁਰੱਖਿਅਤ ਮਹਿਸੂਸ ਕਰਨ ਵਿੱਚ ਤੁਹਾਡੀ ਮੱਦਦ ਕਰਨਾ ਚਾਹੁੰਦੇ ਹਾਂ।

ਇਸ ਲਈ, ਅਸੀਂ How Safe Is My Place ਨਾਮਕ ਇੱਕ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੈ ਜੋ ਤੁਹਾਨੂੰ ਇਹ ਜਾਣਨ ਵਿੱਚ ਮੱਦਦ ਕਰਦਾ ਹੈ ਕਿ ਤੁਹਾਡਾ ਘਰ ਅਪਰਾਧ ਲਈ ਕਿਹੜੀ ਥਾਂ 'ਤੇ ਅਸੁਰੱਖਿਅਤ ਹੋ ਸਕਦਾ ਹੈ ਅਤੇ ਤੁਸੀਂ ਸੁਰੱਖਿਅਤ ਮਹਿਸੂਸ ਕਰਨ ਲਈ ਕਿਹੜੇ ਸਧਾਰਨ, ਕਰਨ ਯੋਗ ਕਦਮ ਚੁੱਕ ਸਕਦੇ ਹੋ।

ਅਸੀਂ ਕੁੱਝ ਮਜ਼ੇਦਾਰ, ਇੰਟਰਐਕਟਿਵ ਟੂਲ ਅਤੇ ਸਰੋਤ ਬਣਾਏ ਹਨ ਜਿੱਥੇ ਤੁਸੀਂ ਸੁਰੱਖਿਆ ਬਾਰੇ ਹੋਰ ਸਿੱਖ ਸਕਦੇ ਹੋ, ਕੁੱਝ ਸਰਲ ਅਤੇ ਪ੍ਰਭਾਵੀ ਸੁਝਾਅ ਪ੍ਰਾਪਤ ਕਰ ਸਕਦੇ ਹੋ ਕਿ ਤੁਸੀਂ ਆਪਣੇ ਘਰ ਦੀ ਸੁਰੱਖਿਆ ਅਤੇ, ਆਪਣੀ ਜ਼ਾਇਦਾਦ ਦੀ ਸੁਰੱਖਿਆ ਕਿਵੇਂ ਕਰ ਸਕਦੇ ਹੋ ਅਤੇ ਆਪਣੇ ਗੁਆਂਢ ਨੂੰ ਰਹਿਣ ਲਈ ਇੱਕ ਹੋਰ ਬਿਹਤਰ ਜਗ੍ਹਾ ਬਣਾਉਣ ਵਿੱਚ ਮਦਦ ਕਿਵੇਂ ਕਰ ਸਕਦੇ ਹੋ।

How Safe Is My Place ਨੇਬਰਹੁੱਡ ਵਾਚ ਵਿਕਟੋਰੀਆ ਦੀ ਪਹਿਲ ਹੈ, ਜੋ RACV ਦੁਆਰਾ ਸਹਾਇਤਾ ਪ੍ਰਾਪਤ ਹੈ।

ਇੱਕ ਪਹਿਲਕਦਮੀ

NHW VIC ਲੋਗੋ

ਤੁਹਾਡਾ ਘਰ

ਹਰ 24 ਮਿੰਟਾਂ ਵਿੱਚ ਇੱਕ ਵਿਕਟੋਰੀਆਈ ਘਰ ਵਿੱਚ ਚੋਰੀ ਹੁੰਦੀ ਹੈ! *

ਹਾਲਾਂਕਿ ਵਿਕਟੋਰੀਆ ਵਿੱਚ ਅਪਰਾਧ ਔਸਤਨ ਤੌਰ 'ਤੇ ਘੱਟ ਰਿਹਾ ਹੈ, ਇਹ ਅਜੇ ਵੀ ਵਾਪਰਦਾ ਹੈ। ਅਤੇ, ਜਿਵੇਂ ਕਿ ਅਸੀਂ ਜ਼ਿੰਦਗੀ ਜਿਊਣ ਦੇ ਇੱਕ ਨਵੇਂ ਆਮ ਤਰੀਕੇ ਵੱਲ ਵੱਧ ਰਹੇ ਹਾਂ, ਸਾਡੇ ਘਰ ਹੋਰ ਵੀ ਅਸੁਰੱਖਿਅਤ ਹੋ ਜਾਂਦੇ ਹਨ।

ਲਗਭਗ ਇੱਕ ਤਿਹਾਈ ਰਿਹਾਇਸ਼ੀ ਘਰਾਂ ਵਿੱਚ ਚੋਰੀਆਂ ਬਿਨਾਂ ਜ਼ੋਰ-ਜ਼ਬਰਦਸਤੀ ਦੇ ਅਤੇ ਵੱਡੇ ਪੱਧਰ 'ਤੇ ਮੌਕਾ ਮਿਲਣ ਦੇ ਕਾਰਨਾਂ ਕਰਕੇ ਹੁੰਦੀਆਂ ਹਨ। ਹਾਲਾਂਕਿ ਕੁੱਝ ਚੋਰੀਆਂ ਹੋਣੀਆਂ ਅਟੱਲ ਹੁੰਦੀਆਂ ਹਨ, ਪਰ ਅਜਿਹੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਆਪਣੇ ਘਰ ਅਤੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹੋ, ਅਤੇ ਆਲਸੀ, ਮੌਕਾਪ੍ਰਸਤ ਚੋਰਾਂ ਨੂੰ ਰੋਕ ਸਕਦੇ ਹੋ।

*2021 ਦੇ ਅੰਕੜੇ।

ਗੱਲਬਾਤ ਨਾਲ ਜੁੜੋ

ਸੋਸ਼ਲ ਮੀਡੀਆ 'ਤੇ ਸਾਨੂੰ ਫਾਲੋ ਕਰੋ

ਸਾਡੀਆਂ ਤਾਜ਼ਾ ਖ਼ਬਰਾਂ, ਸੁਝਾਅ ਅਤੇ ਅੱਪਡੇਟ ਪ੍ਰਾਪਤ ਕਰੋ
NHW VIC ਲੋਗੋ